ਚੰਡੀਗੜ੍ਹ : ਘਰਦਿਆਂ ਤੋਂ ਬਾਹਰ ਹੋ ਕੇ ਵਿਆਹ ਕਰਵਾਉਣ ਵਾਲੇ ਜੋੜੇ ਨੂੰ ਹਾਈਕੋਰਟ ਚ ਸੁਰਖਿਆ ਗੁਹਾਰ ਲਾਉਣਾ ਉਦੋਂ ਮਹਿੰਗਾ ਪੈ ਗਿਆ, ਜਦੋਂ ਉਹਨਾਂ ਵਲੋਂ ਵਿਆਹ ਦੇ ਸਬੂਤ ਵਜੋਂ ਪੇਸ਼ ਕੀਤੀ ਫੋਟੋ ਵੇਖ ਜੱਜ ਬੋਲੇ ਕਿ ਮਾਸਕ ਕਿਉਂ ਨਹੀਂ ਪਾਇਆ ਹੋਇਆ? ਜਸਟਿਸ ਹਰੀਪਾਲ ਵਰਮਾ ਨੇ covid-19 ਮਹਾਂਮਾਰੀ ਕਰ ਕੇ ਮਾਸਕ ਪਾਉਣਾ ਲਾਜਮੀ ਹੋਣ ਦਾ ਹਵਾਲਾ ਦਿੰਦੇ ਹੋਏ 10 ਹਜ਼ਾਰ ਰੁਪੈ ਜੁਰਮਾਨਾ ਅਦਾ ਕਰਨ ਦੇ ਹੁਕਮ ਦੇ ਦਿਤੇ।
ਕੋਵਿਡ-19 , ਮਹਾਂਮਾਰੀ ਮਾਸਕ ਲਾਜਮੀ
ਹੁਸ਼ਿਆਰਪੁਰ ਦੇ ਡੀਸੀ ਕੋਲ ਜ਼ੁਰਮਾਨਾਂ ਅਦਾ ਕਰਨ ਦੇ ਹੁਕਮ
ਜਿਸ ਕਰ ਕੇ ਪਟੀਸ਼ਨਰਾਂ ਨੂੰ ਹੁਣ 15 ਦਿਨਾਂ ਦੇ ਅੰਦਰ ਅੰਦਰ ਹੁਸ਼ਿਆਰਪੁਰ ਡਿਪਟੀ ਕਮਿਸ਼ਨਰ ਕੋਲ ਇਹ ਜੁਰਮਾਨਾ ਰਾਸ਼ੀ ਅਦਾ ਕਰਨੀ ਹੋਵੇਗੀ। ਜਸਟਿਸ ਵਰਮਾਂ ਨੇ ਇਸ ਵੀ ਕਿਹਾ ਕਿ ਇਸ ਜੁਰਮਾਨਾ ਰਾਸ਼ੀ ਨੂੰ ਹੁਸ਼ਿਆਰਪੁਰ ਜਿਲੇ ਵਿਚ ਲੋਕਾਂ ਨੂੰ ਮਾਸਕ ਮੁਹਈਆ ਕਰਵਾਉਣ ਲਈ ਵਰਤਿਆ ਜਾਵੇ। ਪਟੀਸ਼ਨਰ ਨੇ ਆਪਣੇ ਬਾਲਗ ਹੋਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਹਨਾਂ ਕਾਨੂੰਨ ਮੁਤਾਬਿਕ ਆਪਣੀ ਮਰਜੀ ਨਾਲ ਵਿਆਹ ਕਰਵਾਇਆ ਹੈ। ਪਰ ਰਿਸ਼ਤੇਦਾਰ ਨਹੀਂ ਮੰਨ ਰਹੇ। ਇਨਾਂ ਹੀ ਨਹੀਂ ਉਹਨਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਵੱਖ ਕਰਨ ਦੀ ਵੀ ਕੋਸ਼ਿਸ ਵਿਚ ਹਨ। ਇਸ ਉਤੇ ਬੈਂਚ ਨੇ SSP ਨੂੰ ਉਹਨਾਂ ਦੀ ਜਾਨ ਮਾਲ ਦੀ ਰਾਖੀ ਲਈ ਬਣਦੇ ਕਦਮ ਚੁੱਕਣ ਦੇ ਆਦੇਸ਼ ਜਾਰੀ ਕਰ ਦਿਤੇ ਹਨ।